Apr 12, 2022

‘ਸੁਪਰੀਮ ਮਦਰਹੁੱਡ’ ਬਾਰੇ ਕੁਝ ਸੱਚੇ ਤੱਥ

‘ਸੁਪਰੀਮ ਮਦਰਹੁੱਡ’ ਬਾਰੇ ਕੁਝ ਸੱਚੇ ਤੱਥ

ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਦੀ ਸੇਵਾਦਾਰ ਟੀਮ ਨੇ ਪੂਰੀ ਲਗਨ ਅਤੇ ਇਕਜੁੱਟਤਾ ਨਾਲ ਐਨੀਮੇਸ਼ਨ ਫਿਲਮ ਸੁਪਰੀਮ ਮਦਰਹੁੱਡ: ਮਾਤਾ ਸਾਹਿਬ ਕੌਰ ਜੀ ਦੀ ਜੀਵਨ ਗਾਥਾ ਬਣਾਈ ਹੈ, ਤਾਂ ਜੋ ਇਹ ਯਕੀਨਨ ਸਹੀ ਇਤਿਹਾਸਕ ਅਤੇ ਧਾਰਮਿਕ ਤੌਰ ‘ਤੇ ਸਤਿਕਾਰ ਵਾਲੀ ਫਿਲਮ ਹੋਵੇਗੀ, ਜਿਸ ਵਿਚ ਵਿਸ਼ਵ-ਵਿਆਪੀ ਪਿਆਰ ਦੇ ਸਕਾਰਾਤਮਕ ਸੰਦੇਸ਼ ਹਨ। ਇਸ ਫ਼ਿਲਮ ਵਿੱਚ ਮਨੁੱਖਤਾ ਦੀ, ਔਰਤ ਸ਼ਕਤੀਕਰਨ ਅਤੇ ਗੁਰੂ ਸਾਹਿਬ ਜੀ ਪ੍ਰਤੀ ਅਧਿਆਤਮਿਕ ਸ਼ਰਧਾ ਦਿਖਾਈ ਗਈ ਹੈ । ਅਸੀਂ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਨੂੰ ਆਪਣੀ ਮਾਤਾ ਮੰਨਦੇ ਹਾਂ, ਸਾਡਾ ਸਭ ਤੋਂ ਵੱਡਾ ਉਦੇਸ਼ ਇਹੀ ਹੈ ਕੇ ਮਾਤਾ ਜੀ ਨੂੰ ਬਣਦਾ ਸਤਿਕਾਰ ਅਤੇ ਸਹੀ ਪ੍ਰਤੀਨਿਧਤਾ ਦੇਣਾ ਹੈ।

ਇੱਥੇ ਫਿਲਮ ਦੀ ਇਤਿਹਾਸਕ ਸ਼ੁੱਧਤਾ ਅਤੇ ਅਖੰਡਤਾ ਬਾਰੇ ਕੁਝ ਮੁੱਖ ਤੱਥ ਹਨ:

> ਫਿਲਮ ਵਿੱਚ ਗੁਰੂ ਮਹਾਰਾਜ ਜੀ ਨੂੰ ਐਨੀਮੇਸ਼ਨ ਦੇ ਕਿਸੇ ਵੀ ਰੂਪ ਦੀ ਵਰਤੋਂ ਕਰਦੇ ਹੋਏ ਨਹੀਂ ਦਿਖਾਇਆ ਗਿਆ ਹੈ। (ਉਨ੍ਹਾਂ ਦਾ ਸਰੂਪ ਪੂਰੀ ਫਿਲਮ ਵਿੱਚ ਸਿਰਫ ਸਥਿਰ ਚਿੱਤਰਾਂ ਦੀ ਵਰਤੋਂ ਕਰਕੇ ਦਿਖਾਇਆ ਗਿਆ ਹੈ)।

> ਫਿਲਮ ਵਿੱਚ 1675-1748 ਦੇ ਵਿਚਕਾਰ ਦੀਆਂ ਘਟਨਾਵਾਂ ਦਾ ਕਾਲਕ੍ਰਮਿਕ ਕ੍ਰਮ ਪਾਲਣਾ ਕਰਦੀ ਹੈ। ਇਸ ਤੋਂ ਇਲਾਵਾ, ਇਹ ਇਤਿਹਾਸਕ ਤੱਥ ਹੈ ਕਿ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰੀ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਤੋਂ ਬਾਅਦ ਕਈ ਮੌਕਿਆਂ ‘ਤੇ ਦਿੱਲੀ ਵਿਚ ਇਕੱਠੇ ਰਹੇ। ਦੋਵੇਂ ਮਾਤਾਵਾਂ ਜੀ ਦਾ ਅੰਤਿਮ ਸੰਸਕਾਰ ਦਿੱਲੀ ਦੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਕੀਤਾ ਗਿਆ ਕਿਉਂਕਿ ਉਹ ਇਸ ਸਮੇਂ ਦੌਰਾਨ ਇਕੱਠੇ ਰਹਿ ਰਹੇ ਸਨ।

> ਮਾਤਾ ਸਾਹਿਬ ਕੌਰ ਜੀ ਦਾ ਕਿਰਦਾਰ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਰਸਾਇਆ ਗਿਆ ਹੈ। ਇਸ ਲਈ, ਮਾਤਾ ਜੀ ਦੀ ਉਮਰ, ਕੱਦ, ਬਣਤਰ, ਚਿਹਰਾ ਅਤੇ ਵਿਸ਼ੇਸ਼ਤਾਵਾਂ ਉਹਨਾਂ ਦੀ ਉਮਰ ਦੇ ਅਧਾਰ ਤੇ ਬਦਲਦੀਆਂ ਹਨ ; ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਵੀ ਪਾਤਰ ਇਸ ਤਰਾਂ ਹੈ।

> ਫਿਲਮ ਵਿੱਚ ਕੋਈ ਇਤਿਹਾਸਕ ਗਲਤੀਆਂ ਨਹੀਂ ਹਨ। ਤੱਥਾਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਇਸਦੀ ਚੰਗੀ ਤਰ੍ਹਾਂ ਖੋਜ ਕੀਤੀ ਗਈ ਸੀ। ਫਿਲਮ ਦੇ ਸਮਾਪਤੀ ‘ਤੇ ਕ੍ਰੈਡਿਟ ਦੇ ਅੰਤ ਵਿੱਚ ਸਾਰੇ ਹਵਾਲੇ ਸੂਚੀਬੱਧ ਕੀਤੇ ਗਏ ਹਨ।

> ਫਿਲਮ ਦੇ ਦੌਰਾਨ ਕੁਝ ਮੌਕਿਆਂ ‘ਤੇ, ਉਸ ਸਮੇਂ (17ਵੀਂ ਅਤੇ 18ਵੀਂ ਸਦੀ) ਦੀ ਯਥਾਰਥਵਾਦੀ ਪੇਸ਼ਕਾਰੀ ਦੇਣ ਲਈ ਸ੍ਰੀ ਆਨੰਦਪੁਰ ਸਾਹਿਬ ਨੂੰ “ਅਨੰਦਪੁਰ” ਕਿਹਾ ਗਿਆ ਹੈ।

> ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਰੇ ਪਾਤਰ ਬਿਨਾਂ ਜੋੜਿਆਂ ਦੇ ਦਿਖਾਏ ਗਏ ਹਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਗੁਰੂ ਸਾਹਿਬ ਜੀ ਖੁਦ ਜੋੜੇ ਪਹਿਨਦੇ ਹਨ, ਇਸ ਲਈ ਸੰਗਤਾਂ ਨੂੰ ਵੀ ਜੋੜੇ ਪਹਿਨਦੇ ਦਿਖਾਇਆ ਗਿਆ ਹੈ, ਕਿਉਂਕਿ ਇਹ ਇੱਕ ਮੀਟਿੰਗ ਹਾਲ ਸੀ ਨਾਂ ਕਿ ਗੁਰਬਾਣੀ ਦਾ ਪ੍ਰਕਾਸ਼ ਵਾਲਾ ਅਸਥਾਨ ।

> ਫੁੱਲਾਂ ਦੀ ਮਾਲਾ ਸਜਾਉਣਾ ਭਾਰਤ ਵਿੱਚ ਇੱਕ ਪਰੰਪਰਾਗਤ ਪ੍ਰਥਾ ਹੈ। ਇਹ ਸਤਿਕਾਰ ਦੀ ਨਿਸ਼ਾਨੀ ਹੈ ਜੋ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ, ਸ੍ਰੀ ਅੰਮ੍ਰਿਤਸਰ ਸਾਹਿਬ ) ਸਮੇਤ ਵਿਸ਼ਵ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤੀ ਜਾ ਰਹੀ ਹੈ।

ਅਸੀਂ 14 ਅਪ੍ਰੈਲ 2022 ਨੂੰ ਫ਼ਿਲਮ ਦੀ ਵਿਸ਼ਵਵਿਆਪੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਬਹੁਤ ਉਤਸ਼ਾਹਿਤ ਹਾਂ। ਕਿਰਪਾ ਕਰਕੇ ਆਪਣੇ ਨੇੜੇ ਦੇ ਸਿਨੇਮਾਘਰ ਵਿੱਚ ਜਾਓ ਅਤੇ ਫ਼ਿਲਮ ਦੇਖੋ, ਅਤੇ ਆਪਣੇ ਸਾਰੇ ਪਰਿਵਾਰ ਅਤੇ ਦੋਸਤਾਂ ਨੂੰ ਨਾਲ ਲੈਕੇ ਜਾਓ!

 

The Truth about Supreme Motherhood

The sewadaar team of Nihal Nihal Nihal Productions has devotedly and single-mindedly made the animation movie, Supreme Motherhood: The Journey of Mata Sahib Kaur, to ensure that it would be a historically accurate and religiously respectful film, with positive messages of universal love for humanity, women’s empowerment and spiritual devotion towards Guru Sahib Ji. As we consider Dhan Dhan Mata Sahib Kaur Ji to be our own mother, our biggest aim has been to give Mata Ji the proper respect and accurate representation.

Here are some key facts about the movie’s historical accuracy and integrity:

> Guru Maharaj ji have not been shown using any form of animation in the movie. (Their saroop has only been shown using still images throughout the entire movie.)

> The movie follows a chronological order of events between 1675-1748. Furthermore, it is historically factual that both Mata Sahib Kaur Ji and Mata Sundri Ji stayed together in Delhi on many occasions, after the siege of Anandpur Sahib. Both Mata Ji’s final rites were performed at Gurdwara Bala Sahib in Delhi because they were living together during this time.

> Mata Sahib Kaur Ji’s character has been shown from childhood to adulthood. Hence, Mata Ji’s age, height, build, face and features have changed depending on their age. The same for Jassa Singh Ahluwalia.

> There are no historical errors in the movie. It was thoroughly researched to ensure factual accuracy. All references have been listed at the end of the movie’s closing credits.

> In some instances during the movie, Anandpur Sahib has been referred to as “Anandpur” to give a realistic representation of that time period (17th and 18th century).

> In presence of Guru Granth Sahib Ji, all characters have been shown without shoes. In Guru Gobind Singh Ji’s darbar, Guru Sahib Ji themselves are wearing shoes so the sangat has also been shown wearing shoes, as this was a meeting hall.

> Adorning a flower garland is a traditional practice in India. It is a sign of respect which is even being used for Guru Granth Sahib Ji all over the world, including in Sri Harmandir Sahib (Golden Temple, Amritsar).

We are extremely excited for the movie’s worldwide theatrical release on 14th April 2022. Please go and watch the movie in a cinema near you, and take all your family and friends.

Latest Blogs

Oct 8, 2022

We have won our first award! Supreme Motherhood: The Journey of Mata Sahib is the winner of the Best Women’s...

Jul 22, 2022

Not only are Nihal Nihal Nihal Productions (N3P) the first to depict Mata Sahib Kaur Ji’s exceptional life story on the...

Apr 21, 2022

Why is the story of Mata Ji’s Adopted Son Ajit Singh shown in Supreme Motherhood?   After watching the brand-new...